Saturday, April 9, 2011

ਏ ਤੇਰੇ ਮੇਰੇ ਦਾ ਖੇਡ (Ae Tere Mere Da Khed)

ਤੇਰਾ ਵੀ ਤੇਰਾ ਤੇ
ਮੇਰਾ ਵੀ ਤੇਰਾ ਹੈ
ਮੈਂ ਵੀ ਤੇਰਾ ਤੇ ਮਨ ਵੀ ਤੇਰਾ
ਏ ਤੇਰੇ ਮੇਰੇ ਦਾ ਖੇਡ ਚਲ ਬਸ ਕਰੀਏ ਹੁਣ

ਧਰਤ ਤੋ ਜਨਮੇ ਹਨ ਤੇ ਐਥੇ ਹੀ ਮਿਲ ਜਾਣਾ
ਕੀ ਤੇਰਾ ਤੇ ਕੀ ਮੇਰਾ ਪਿਛੇ
ਚਲ ਲੜਨਾ ਚੜੀਏ ਹੁਣ
ਏ ਤੇਰੇ ਮੇਰੇ ਦਾ ਖੇਡ ਚਲ ਬਸ ਕਰੀਏ ਹੁਣ

ਕੁਛ ਤੂ ਕੀਤਾ, ਕੁਛ ਮੈਟੋ ਹੋਯਾ
ਮੇਰੇ ਤੇਰੇ ਕਰਮ ਨੂ ਚਲ ਇਕ ਕਰੀਏ ਹੁਣ
ਏ ਤੇਰੇ ਮੇਰੇ ਦਾ ਖੇਡ ਚਲ ਬਸ ਕਰੀਏ ਹੁਣ

ਤੂ ਮੈਨੂ ਆਪਣਾ ਲੈ, ਮੈਂ ਦੁਬ ਜਾਵਾਂ ਤੇਰੇ ਵਿਚ
ਮੈਂ ਏਕ ਬਾਰਿਸ਼ ਦੀ ਬੂੰਦ ਵਾਂਗ ਸਮਾਂ ਜਾਵਾਂ ਸਮੁਦ੍ਰ ਵਿਚ
ਸਮਾਂ ਲੈ ਮੈਨੂ ਜਿਵੇਂ ਅਗ ਚ ਲੌ, ਜਿਵੇਂ ਸ਼ਰੀਰ ਵਿਚ ਰੂਹ
ਏ ਤੇਰੇ ਮੇਰੇ ਦਾ ਖੇਡ ਚਲ ਬਸ ਕਰੀਏ ਹੁਣ

ਤੇਰਾ ਤੇਰਾ ਤੇਰਾ, ਮੇਰਾ ਨਾ ਕੁਛ ਮੇਰੇ ਵਿਚ
ਹੋਰ ਕੁਛ ਨੀ ਲੇਣਾ ਹੁਣ, ਦੇਣਾ ਵੀ ਸਿਖੀਏ ਹੁਣ,
ਅਜ ਤੇ ਬਸ ਹੋਣਾ ਸਿਖੀਏ, ਕਰਨਾ ਚੜ ਹੋਣਾ ਸਿਖੀਏ
ਏ ਤੇਰੇ ਮੇਰੇ ਦਾ ਖੇਡ ਚਲ ਬਸ ਕਰੀਏ ਹੁਣ

Transliteration:

Tera vi tera te
Mera vi tera hai
Main vi tera te mann vi tera
Ae tere mere da khed chal bas kariye hun

Tharat ton janme hun te aithe hi mil jana
Ki tera te ki mera pichhe
Chal ladna chhadiye hun
Ae tere mere da khed chal bas kariye hun

Kuchh tu kitta, kuchh maitto hoya
Mere tere karam nu chal ik kariye hun
Ae tere mere da khed chal bas kariye hun

Tu mainu apna le, main doob janva tere vich
Main ek barish di boond vang sama janva samudar vich
Sama le mainu jiven aag ch lauh,jiven sharir vich rooh
Ae tere mere da khed chal bas kariye hun

Tera tera tera, mera na kuchh mere vich
Hor kuchh ni lena hun, dena vi sikhiye hun
Aj te bas hona sikhiye, karna chhad hona sikhiye
Ae tere mere da khed chal bas kariye hun